ਜਰਨਲਿਸਟ ਇੰਜ, ਸੋਨੂੰ ਉੱਪਲ, ਬੀਬੀਐਨ ਨੈੱਟਵਰਕ ਪੰਜਾਬ, ਐੱਸਏਐੱਸ ਨਗਰ ਬਿਊਰੋ, 19 ਅਪ੍ਰੈਲ
ਪੰਜਾਬ ਸਕੂਲ ਸਿੱਖਿਆ ਬੋਰਡ ਨੇ ਆਪਣੀਆਂ ਵੱਖ-ਵੱਖ ਫੀਸਾਂ ਵਿੱਚ ਵਾਧਾ ਕਰ ਕੇ ਵਿਦਿਆਰਥੀਆਂ ਨੂੰ ਵੱਡਾ ਝਟਕਾ ਦਿੱਤਾ ਹੈ, ਜਿਸ ਨਾਲ ਵਿਦਿਆਰਥੀਆਂ ਦੇ ਮਾਪਿਆਂ ਦੀ ਜੇਬ 'ਤੇ ਵਾਧੂ ਬੋਝ ਪਵੇਗਾ। ਬੋਰਡ ਨੇ ਇਸ ਸਬੰਧੀ ਹੁਕਮ ਸਾਰੀਆਂ ਬਰਾਂਚਾਂ ਨੂੰ ਜਾਰੀ ਕਰ ਦਿੱਤੇ ਹਨ। ਨਵੀਆਂ ਫੀਸਾਂ ਅਨੁਸਾਰ ਜਮਾਤ ਦਸਵੀਂ ਲਈ ਨਿਯਮਿਤ ਪ੍ਰੀਖਿਆ ਫੀਸ 500 ਰੁਪਏ (ਪ੍ਰੈਕਟੀਕਲ ਸਮੇਤ), ਕੰਪਾਰਟਮੈਂਟ/ਵਾਧੂ ਵਿਸ਼ਾ ਫੀਸ 200 ਰੁਪਏ, ਗਰੇਡ ਸੁਧਾਰ ਫੀਸ 2000 ਰੁਪਏ, ਸਾਰੇ ਵਿਸ਼ਿਆਂ ਨਾਲ ਵਾਧੂ ਵਿਸ਼ਾ ਲੈਣ ਲਈ (ਪ੍ਰਤੀ ਵਿਸ਼ਾ) 400 ਰੁਪਏ, ਪ੍ਰਮਾਣ ਪੱਤਰ ਫੀਸ 220 ਰੁਪਏ। ਇਸੇ ਤਰ੍ਹਾਂ ਜਮਾਤ ਬਾਰ੍ਹਵੀਂ ਲਈ (ਆਰਟਸ, ਕਾਮਰਸ, ਸਾਇੰਸ, ਵੋਕੇਸ਼ਨਲ, ਐਗਰੀਕਲਚਰ, ਟੈਕਨੀਕਲ) ਲਈ ਨਿਯਮਿਤ ਪ੍ਰੀਖਿਆ ਫੀਸ 900 ਰੁਪਏ (ਪ੍ਰੈਕਟੀਕਲ ਸਮੇਤ), ਕੰਪਾਰਟਮੈਂਟ/ਵਾਧੂ ਵਿਸ਼ਾ ਫੀਸ 600 ਰੁਪਏ, ਗਰੇਡ ਸੁਧਾਰ ਫੀਸ 2300 ਰੁਪਏ, ਸਾਰੇ ਵਿਸ਼ਿਆਂ ਨਾਲ ਵਾਧੂ ਵਿਸ਼ਾ ਲੈਣ ਲਈ (ਪ੍ਰਤੀ ਵਿਸ਼ਾ) 400 ਰੁਪਏ, ਪ੍ਰਮਾਣ ਪੱਤਰ ਫੀਸ 270 ਰੁਪਏ ਵਸੂਲੀ ਜਾਵੇਗੀ। ਇਸੇ ਤਰ੍ਹਾਂ ਹੋਰ ਸੇਵਾਵਾਂ ਲਈ ਫੀਸ ਜਿਵੇਂ ਕਿ ਪ੍ਰਮਾਣ ਪੱਤਰ ਦੀ ਦੂਜੀ ਪ੍ਰਤੀ/ਸਟੈਂਪਿੰਗ/ਟਰਾਂਸਕ੍ਰਿਪਟ 900 ਰੁਪਏ, ਮਾਈਗਰੇਸ਼ਨ ਸਰਟੀਫਿਕੇਟ 600 ਰੁਪਏ, ਟਰਾਂਸਕ੍ਰਿਪਟ (45465) ਫੀਸ 6000 ਰੁਪਏ, ਪ੍ਰਮਾਣ ਪੱਤਰ ਵਿੱਚ ਸੁਧਾਰ (ਪ੍ਰਤੀ ਗ਼ਲਤੀ) 300 ਰੁਪਏ ਹੋਵੇਗੀ। ਬੋਰਡ ਦੇ ਅਧਿਕਾਰੀ ਅਨੁਸਾਰ ਇਹ ਨਵੇਂ ਨਿਯਮ 2025-26 ਦੇ ਸੈਸ਼ਨ ਤੋਂ ਲਾਗੂ ਹੋਣਗੇ।